1980-ਵਿਆਂ ਦੇ ਪੰਜਾਬ ਦੀ ਪਿਠਭੂਮੀ 'ਚ ਰਚਿਆ, ਰਛਪਾਲ ਸਹੋਤਾ ਦਾ ਨਾਵਲ, ਆਪੇ ਦੀ ਭਾਲ਼, ਹੌਸਲੇ, ਪ੍ਰੇਮ ਅਤੇ ਸਵੈਮਾਣ ਲਈ ਜ਼ਿੰਦਗੀ-ਭਰ ਦੇ ਜੱਦੋ ਜਹਿਦ ਦੀ ਕਹਾਣੀ ਹੈ। ਇੱਕ ਨਿੱਕੇ ਅਛੂਤ ਮੁੰਡੇ ਦੀ ਨਜ਼ਰ ਤੋਂ ਲਿਖਿਆ ਇਹ ਨਾਵਲ, ਪੰਜਾਬ ਦੇ ਪਿੰਡਾਂ, ਰੀਤੀ ਰਿਵਾਜਾਂ, ਅਤੇ ਜਾਤ ਪਾਤ ਵਿੱਚ ਜਕੜੇ ਸਮਾਜ ਦੀ ਇੱਕ ਸ਼ਕਤੀਸ਼ਾਲੀ ਚਿੱਤਰਕਾਰੀ ਪੇਸ਼ ਕਰਦਾ ਹੈ।
ਆਪਣੀ ਨਿਡਰ ਮਾਂ ਦੀ ਅਗਵਾਈ ਅਤੇ ਉਹਨਾਂ ਦੀ ਪ੍ਰੇਰਨਾ, ਜਿਹੜੇ ਨਾਇਨਸਾਫੀ ਦੇ ਖਿਲਾਫ ਖੜ੍ਹਨ ਦਾ ਹੌਸਲਾ ਰੱਖਦੇ ਹਨ, ਜੱਗੀ, ਸਦੀਆਂ ਪੁਰਾਣੀ ਪ੍ਰਪਰਾਵਾਂ ਵੱਲੋਂ ਉਹਦੇ ਲਈ ਤਹਿ ਕੀਤੀ ਕਿਸਮਤ ਨੂੰ, ਸਵੀਕਾਰਨ ਤੋਂ ਨਾਂਹ ਕਰ ਦਿੰਦਾ ਹੈ। ਪਿੰਡ ਦੀਆਂ ਮਿੱਟੀ-ਭਰੀਆਂ ਗਲ਼ੀਆਂ ਤੋਂ ਵਧੀਆ ਵਿਦਿਅਕ ਅਦਾਰਿਆਂ ਤੀਕ ਦਾ ਉਹਦਾ ਅਣਥੱਕ ਸਫਰ, ਪੜ੍ਹਾਈ ਅਤੇ ਸਮਾਜਕ-ਬਰਾਬਰੀ ਲਈ, ਉਮੀਦ ਦੇ ਚਿਰਾਗ ਵਾਂਗ ਚਮਕਦਾ ਹੈ-ਸਿਰਫ ਇਕੱਲੇ ਉਹਦੇ ਲਈ ਹੀ ਨਹੀਂ,ਸਗੋਂ ਉਸ ਵਰਗੇ ਅਨੇਕਾਂਹੋਰਾਂ ਲਈ ਵੀ।
ਇਸ ਸਫਰ ਦੌਰਾਨ ਉਹਦਾ ਵਾਹ, ਪ੍ਰਣਾਲ਼ੀਗਤ ਪੱਖਪਾਤਾਂ, ਪਹਿਲੇ ਪਿਆਰ, ਟੁੱਟਦੇ ਦਿਲ, ਨਿੱਘੀਆਂ ਮੁਹੱਬਤਾਂ ਅਤੇ ਅਣਕਿਆਸੀਆਂ ਦਿਆਲਤਾਵਾਂ ਨਾਲ ਪੈਂਦਾ ਹੈ, ਜਿਹੜੇ ਉਹਦਾ, ਆਪੇ ਦੀ ਭਾਲ਼, ਵਾਲਾ ਰਸਤਾ ਨਿਰਧਾਰਤ ਕਰਦੇ ਹਨ।
ਸੱਭਿਆਚਾਰਕ ਡੂੰਘਾਈਆਂ ਅਤੇ ਭਾਵਨਾਤਮਕ ਗਹਿਰਾਈਆਂ ਨੂੰ ਸਮੇਟਦਾ ਇਹ ਨਾਵਲ, ਜੱਗੀ ਦੇ ਬਚਪਨ ਤੋਂ ਲੈ ਕੇ ਅਮਰੀਕਾ ਤੱਕ ਦੇ ਸਫਰ ਦੀ ਸਿਰਫ ਉਸਦੀ ਆਪਣੀ ਹੀ ਕਹਾਣੀ ਨਹੀਂ। ਇਹ ਤਾਂ ਮਨੁੱਖੀ ਰੂਹ ਦੇ, ਬਗਾਵਤ, ਅਡੋਲਤਾ, ਲਗਨ ਅਤੇ ਸਿਰੜ ਦੀ, ਪ੍ਰੇਰਣਾ ਭਰੀ ਕਹਾਣੀ ਹੈ। ਜਾਤੀਕਤਮਕ ਵਿਵਸਥਾ ਦੀ ਅਸਲ ਪੇਸ਼ਕਸ਼ ਅਤੇ ਦਿਲ-ਨੂੰ-ਝੰਝੋੜਨ ਵਾਲੀ ਕਹਾਣੀ ਹੋਣ ਕਰਕੇ, ਇਸ ਨਾਵਲ ਨੁੰ ਅਲੋਚਕਾਂ ਵੱਲੋਂ ਬਹੁਤ ਮਾਨਤਾ ਮਿਲੀ ਹੈ।
ਇਹ ਨਾਵਲ ਉਹਨਾਂ ਸਾਰਿਆਂ ਨੂੰ ਇੱਕ ਸ਼ਰਧਾਂਜਲੀ ਹੈ, ਜਿਹੜੇ ਸਪਨੇ ਦੇਖਣ, ਸਮਾਜੀ ਰੁਕਾਵਟਾਂ ਨੂੰ ਤੋੜਨ ਅਤੇ ਸਵੈ-ਮਾਣ ਭਰੀ ਜ਼ਿੰਦਗੀ ਜਿਊਣ ਲਈ ਸੰਘਰਸ਼ ਕਰਨ ਦੀ ਹਿੰਮਤ ਰੱਖਦੇ ਹਨ।
Set in 1980s Punjab, Aapye Di Bhaal by Rachhpal Sahota is a story of resilience, love, and self-worth in a caste-divided society. Through Jaggi's journey, the novel captures rural struggles, cultural traditions, and the fight for dignity.
With his fearless mother's guidance, Jaggi challenges caste oppression and pursues education and equality, inspiring change beyond himself.
Blending cultural depth with raw emotion, Aapye Di Bhaal is a tribute to defiance, perseverance, and the indomitable human spirit.

ਆਪੇ ਦੀ ਭਾਲ਼: Aapye Di Bhaal
260